ਸੁਖਜੀਤ ਸਿੰਘ ਕੈਂਥ ਨੂੰ ਭਾਰਤ ਸਰਕਾਰ ਦੇ ਵਾਤਾਵਰਣ ਸੰਭਾਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਭਾਰਤ ਵੱਲੋਂ ਕੀਤਾ ਸਨਮਾਨਿਤ

WhatsApp Image 2024 12 18 at 19.57.53 2
Mr. Sukhjit Singh Kenth was honored by the Ministry of Environment Conservation and Climate Change, Government of India

ਰੂਪਨਗਰ, 18 ਦਸੰਬਰ: ਭਾਰਤ ਸਰਕਾਰ ਦੇ ਵਾਤਾਵਰਣ ਸੰਭਾਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਪਾਈ ਜੈਮ ਫਾਊਂਡੇਸ਼ਨ ਅਤੇ ਐਮਾਜ਼ਾਨ ਫਿਊਚਰ ਸਾਇੰਟਿਸਟ ਦੁਆਰਾ ਭਾਰਤ ਵਿੱਚ ਇੱਕ ਰਾਸ਼ਟਰੀ ਪੱਧਰ ਦੀ ਈਕੋ ਹੈਕਾਥਨ ਦਾ ਆਯੋਜਨ ਕੀਤਾ। ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਅਧਿਆਪਕਾਂ ਅਤੇ 4 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਨਿਵੇਕਲੇ ਪ੍ਰੋਜੈਕਟ ਪੇਸ਼ ਕੀਤੇ।

Mr. Sukhjit Singh Kanth was honored by the Ministry of Environment Conservation and Climate Change, Government of India
Mr. Sukhjit Singh Kenth was honored by the Ministry of Environment Conservation and Climate Change, Government of India

ਜਿਨ੍ਹਾਂ ਵਿੱਚੋਂ ਵੱਖ-ਵੱਖ ਰਾਜਾਂ ਵਿੱਚੋਂ ਚੁਣੇ ਗਏ 35 ਵਿਦਿਆਰਥੀਆਂ ਨੇ ਐਨ.ਡੀ.ਐਮ.ਸੀ ਕਨਵੈਨਸ਼ਨ ਸੈਂਟਰ, ਸੰਸਦ ਮਾਰਗ, ਦਿੱਲੀ ਵਿਖੇ ਆਯੋਜਿਤ ਭਾਰਤ ਸਰਕਾਰ ਦੇ ਵਾਤਾਵਰਣ ਸੰਭਾਲ ਮੰਤਰਾਲੇ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਆਪਣੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਕੀਤੀ ਅਤੇ ਪਹਿਲੇ 5 ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ 5 ਰਾਜਾਂ ਦੀਆਂ ਨੋਡਲ ਏਜੰਸੀਆਂ ਅਤੇ ਵੱਖ-ਵੱਖ ਰਾਜਾਂ ਦੇ 5 ਅਧਿਆਪਕਾਂ ਦੀ ਚੋਣ ਕੀਤੀ ਗਈ। ਰਾਜਾਂ ਵਿੱਚ, ਪੰਜਾਬ ਦੇ ਨਾਲ ਪੰਜਾਬ ਦੇ ਅਧਿਆਪਕ ਸ੍ਰ ਸੁਖਜੀਤ ਸਿੰਘ ਕੈਂਥ ਸਾਇੰਸ ਮਾਸਟਰ ਸ.ਮਿ.ਸ ਰਾਏਪੁਰ ਸਾਨੀ ਬਲਾਕ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ/ਜ਼ਿਲ੍ਹਾ ਵਾਤਾਵਰਣ ਸਿੱਖਿਆ ਕੋਆਰਡੀਨੇਟਰ ਰੂਪਨਗਰ ਦੀ ਚੋਣ ਕੀਤੀ ਗਈ ਅਤੇ ਭਾਰਤ ਸਰਕਾਰ ਦੇ ਵਾਤਾਵਰਣ ਸੰਭਾਲ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਦੁਆਰਾ ਲੀਨਾ ਨੰਦਨ, ਵਿਸ਼ੇਸ਼ ਸਕੱਤਰ ਸ੍ਰੀ ਤਨਮਯ ਕੁਮਾਰ, ਸੰਯੁਕਤ ਸਕੱਤਰ ਨਮੀਤਾ ਪ੍ਰਸਾਦ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਤੋਂ ਡਾਇਰੈਕਟਰ ਡਾ ਕੇ.ਐਸ ਬਾਠ, ਪ੍ਰੋਜੈਕਟ ਸਾਇੰਟੀਸਟ ਡਾ ਮੰਦਾਕਿਨੀ ਠਾਕੁਰ ਹਾਜਰ‌ ਸਨ।

Mr. Sukhjit Singh Kenth was honored by the Ministry of Environment Conservation and Climate Change, Government of India

ROPAR GOOGLE NEWS

Leave a Comment

Your email address will not be published. Required fields are marked *

Scroll to Top