ਰੂਪਨਗਰ, 18 ਨਵੰਬਰ: ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਬਾਲ ਦਿਵਸ ਦੇ ਸਬੰਧ ਵਿੱਚ ਨੌਜਵਾਨ ਨਾਟਕਕਾਰ ਤੇਜਿੰਦਰ ਸਿੰਘ ਬਾਜ਼ ਰਚਿਤ ਨਾਟਕ ਚਾਨਣ ਵਰਗਾ ਸੱਚ ਦਾ ਮੰਚਨ ਹੋਇਆ।ਸਰਕਾਰੀ ਹਾਈ ਸਕੂਲ ਬਰਸਾਲਪੁਰ ਤੋਂ ਉਚੇਚੇ ਤੌਰ ‘ਤੇ ਪਹੁੰਚੀ ਨਾਟਕ ਟੀਮ ਦਾ ਪ੍ਰਿੰਸੀਪਲ ਸੰਦੀਪ ਕੌਰ ਅਤੇ ਵਾਈਸ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਨਿੱਘਾ ਸਵਾਗਤ ਕੀਤਾ। ਇਹ ਨਾਟਕ ‘ਭੋਜਨ ਸੁਰੱਖਿਆ ਅਤੇ ਪੋਸ਼ਣ’ ਵਿਸ਼ੇ ਤੇ ਅਧਾਰਿਤ ਸੀ। ਵਿਦਿਆਰਥੀ ਅਦਾਕਾਰ ਹਰਮਨਦੀਪ ਸਿੰਘ, ਗੁਰਲੀਨ ਕੌਰ, ਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਦਲਜੀਤ ਸਿੰਘ, ਜਸ਼ਨਪ੍ਰੀਤ ਸਿੰਘ,ਜੈਸਦੀਪ ਸਿੰਘ ਅਤੇ ਜਸਵਿੰਦਰ ਸਿੰਘ ਸੈਪਲਾ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਾਇਆ।
ਇਸ ਨਾਟਕ ਨੂੰ ਨੈਸ਼ਨਲ ਸਾਇੰਸ ਸੈਟਰ ਨਿਊ ਦਿੱਲੀ ਵਿਖੇ 2023 ਵਿੱਚ ਬੈਸਟ ਸਕਰਿਪਟ ਅਤੇ ਉੱਤਮ ਨਾਟਕ ਵੱਜੋਂ ਸਨਮਾਨ ਮਿਲਿਆ ਸੀ। ਨਾਟਕ ਦੀ ਪੇਸ਼ਕਾਰੀ ਉਪਰੰਤ ਪ੍ਰਿੰਸੀਪਲ ਸੰਦੀਪ ਕੌਰ ਨੇ ਬੋਲ ਦਿਆ ਕਿਹਾ ਕਿ ਬਾਲ ਦਿਵਸ ‘ਤੇ ਤੇਜਿੰਦਰ ਸਿੰਘ ਬਾਜ਼ ਦੇ ਵਿਦਿਆਰਥੀਆਂ ਨੇ ਨਾਟਕ ਜਰੀਏ ਸਾਰਥਿਕ ਸਨੇਹਾ ਦਿੱਤਾ ਹੈ।
ਨਾਟਕ ਨਿਰਦੇਸ਼ਨਾ ਵੱਖੋਂ ਬਹੁਤ ਜ਼ਿਆਦਾ ਦਰਸ਼ਕਾਂ ਨੂੰ ਆਪਣੇ ਨਾਲ਼ ਜੋੜਦਾ ਹੈ। ਸਹੂਲਤਾਂ ਤੋਂ ਸੱਖਣੇ ਬੱਚਿਆਂ ਦੀ ਸਾਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਹੈ।ਸਟੇਜ ਸੈਕਟਰੀ ਦੀ ਭੂਮਿਕਾ ਮਨਦੀਪ ਕੌਰ ਨੇ ਬਾਖੂਬੀ ਨਿਭਾਈ।ਨਾਟਕ ਲੇਖਕ ਨਿਰਦੇਸ਼ਕ ਅਤੇ ਬਾਲ ਕਲਾਕਾਰਾਂ ਨੂੰ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੋਪਰੇਟਰੀ ਇੰਸਟੀਚਿਊਟ ਮੋਹਾਲੀ ਵਿਖੇ ਤੀਜੇ ਬੈਚ ‘ਚ ਦਾਖਲਾ ਲਈ ਪ੍ਰੀਖਿਆ 5 ਜਨਵਰੀ ਨੂੰ
ਡਿਪਟੀ ਕਮਿਸ਼ਨਰ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਗੋਲਡ ਜਿੱਤਣ ਵਾਲੀ ਖਿਡਾਰਨ ਅਰਸ਼ਦੀਪ ਕੌਰ ਨੂੰ ਕੀਤਾ ਸਨਮਾਨਿਤ
Ropar Google News