Home - Ropar News - ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਜ਼ਿਲ੍ਹਾ ਪੱਧਰੀ ਖੇਡਾਂ ਮੁਕਬਲਿਆਂ ਦੀ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਨੇ ਕੀਤੀ ਰਸਮੀ ਸ਼ੁਰੂਆਤ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਜ਼ਿਲ੍ਹਾ ਪੱਧਰੀ ਖੇਡਾਂ ਮੁਕਬਲਿਆਂ ਦੀ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਨੇ ਕੀਤੀ ਰਸਮੀ ਸ਼ੁਰੂਆਤ Leave a Comment / By Dishant Mehta / September 22, 2024 ਰੂਪਨਗਰ, 22 ਸਤੰਬਰ: ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਨਸ਼ਿਆਂ ਦੇ ਖਾਤਮੇ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਪੰਜਾਬ ਨੂੰ ਖੇਡਾਂ ਵਿਚ ਮੁੜ ਅੱਵਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਨੇ ਖੇਡਾਂ ਵਤਨ ਪੰਜਾਬ ਸੀਜ਼ਨ 3 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਬਲਿਆਂ ਦੀ ਰਸਮੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ ਉਤੇ ਡਿਪਟੀ ਕਮਿਸ਼ਨਰ ਰੂਪ ਨਗਰ ਸ਼੍ਰੀ ਹਿਮਾਂਸ਼ੂ ਜੈਨ ਹਾਜ਼ਰ ਸਨ।ਇਸ ਮੌਕੇ ਬੈਜ ਲਾਉਣ ਦੀ ਰਸਮ ਤੋਂ ਬਾਅਦ ਖਿਡਾਰੀਆਂ ਨੂੰ ਖੇਡਾਂ ਵਿਚ ਖੇਡ ਭਾਵਨਾ ਨਾਲ ਹਿੱਸਾ ਲੈਣ ਅਤੇ ਖੇਡ ਨਿਯਮਾਂ ਦੀ ਪਾਲਣਾ ਹਿੱਤ ਸਹੁੰ ਵੀ ਚੁਕਾਈ ਗਈ। ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਮੁੱਖ ਮਹਿਮਾਨ ਹਲਕਾ ਵਿਧਾਇਕ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਓਲੰਪੀਅਨ ਖਿਡਾਰੀ ਰਣਜੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ।ਦਿਨੇਸ਼ ਚੱਢਾ ਨੇ ਨਹਿਰੂ ਸਟੇਡੀਅਮ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਵਲੋਂ ਖੇਡਾਂਨੂੰ ਪਰਫੁੱਲਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖ਼ੇਤਰ ਚੋ ਹੁਨਰਮੰਦ ਜਿਹੜਾ ਖਿਡਾਰੀਆਂ ਨੂੰ ਅੱਗੇ ਲੈ ਕੇ ਆਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਦੀ ਭਾਵਨਾ ਨਾਲ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਤੇ ਆਪਣੇ ਜ਼ਿਲ੍ਹੇ ਅਤੇ ਅੱਗੇ ਆਪਣੇ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨ।ਉਹਨਾਂ ਕਿਹਾ ਕਿ ਇਡਾ ਵਤਨ ਪੰਜਾਬ ਦੀਆਂ ਵਿੱਚ ਪੰਜਾਬ ਵਿੱਚੋਂ ਲੱਖਾਂ ਹੀ ਖਿਡਾਰੀ ਬੜੇ ਉਤਸਾਹ ਨਾਲ ਭਾਗ ਲੈ ਰਹੇ ਹਨ, ਜੋ ਕਿ ਪੰਜਾਬ ਸੂਬੇ ਨੂੰ ਦੇਸ਼ ਵਿੱਚ ਸਭ ਤੋਂ ਮੋਹਰਲ ਕਤਾਰਾਂ ਵਿੱਚ ਲੈਕੇ ਆਉਣ ਦਾ ਸੁਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਰੂਪਨਗਰ ਦੇ ਅਨੇਕਾਂ ਹੀ ਪਿੰਡਾ ਵਿਚ ਖੇਡ ਮੈਦਾਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ 78 ਲੱਖ ਦੀ ਲਾਗਤ ਨਾਲ ਸਵੀਮਿੰਗ ਪੂਲ ਦੀ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐੱਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ, ਸਿਵਲ ਸਰਜਨ ਡਾ. ਤਰਸੇਮ ਸਿੰਘ, ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ, ਸਰਕਾਰੀ ਕਾਲਜ ਪ੍ਰਿੰ. ਜਤਿੰਦਰ ਸਿੰਘ ਗਿੱਲ, ਸੀਨੀਅਰ ਪਾਰਟੀ ਆਗੂ ਭਾਗ ਸਿੰਘ ਮੈਦਾਨ ਅਤੇ ਹੋਰ ਵੱਖ-ਵੱਖ ਸੀਨੀਅਰ ਅਧਿਕਾਰੀ ਤੇ ਅਧਿਆਪਕਾਂ ਸਮੇਤ ਕੋਚ ਸਾਹਿਬਾਨ ਹਾਜ਼ਰ ਸਨ।ਸਮੁੱਚੇ ਪ੍ਰੋਗਰਾਮ ਵਿਚ ਸਟੇਜ ਦਾ ਸੰਚਾਲਨ ਮੈਡਮ ਹਰਪ੍ਰੀਤ ਕੌਰ ਸਰਕਾਰੀ ਪ੍ਰਇਮਰੀ ਸਕੂਲ ਵਲੋਂ ਕੀਤਾ ਗਿਆ।Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਸੈਕੰਡਰੀ ਵਿੰਗ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਜਲਵਾਯੂ ਪਰਿਵਰਤਨ – ਧਰਤੀ ਦਾ ਬਦਲਦਾ ਚਿਹਰਾ Leave a Comment / Poems & Article, Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta ਡਾਇਟ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਗਏ Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਵਿੱਚ ਮਾਨਸਾ ਜ਼ਿਲ੍ਹੇ ਨੂੰ ਹਰਾ ਕੇ ਲੁਧਿਆਣਾ ਜ਼ਿਲ੍ਹਾ ਬਣਿਆ ਚੈਂਪੀਅਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta Sri Anandpur Sahib tent booking online Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਵਿੱਚ ਰੂਪਨਗਰ ਨੂੰ ਗਹਿਗੱਚ ਮੁਕਾਬਲੇ ਵਿੱਚ ਹਰਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਬਣਿਆ ਚੈਂਪੀਅਨ Leave a Comment / Ropar News / By Dishant Mehta AIF ਵੱਲੋਂ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਅਧਿਆਪਕ ਵਰਕਸ਼ਾਪ ਦੂਸਰੇ ਦਿਨ ਸਫ਼ਲਤਾ ਪੂਰਵਕ ਸੰਪੰਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿੱਚ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਪ੍ਰੋਜੈਕਟ ਅਵਾਜ਼ ਮਿਡ-ਪ੍ਰੋਗਰਾਮ ਟ੍ਰੇਨਿੰਗ ਆਯੋਜਿਤ Leave a Comment / Ropar News / By Dishant Mehta Science on Wheels ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਅੰਤਰਿਕਸ਼ ਵਿਗਿਆਨ ਨਾਲ ਰੂਬਰੂ ਕਰਵਾਇਆ Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta AIF ਵੱਲੋਂ ਲੋਧੀਪੁਰ ਵਿੱਚ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਦੋ ਦਿਨਾਂ ਦੀ ਅਧਿਆਪਕ ਵਰਕਸ਼ਾਪ ਦਾ ਪਹਿਲਾ ਦਿਨ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਬਲਾਕ ਰੂਪਨਗਰ-2 ਵਿੱਚ ਵਿਗਿਆਨ ਪ੍ਰਦਰਸ਼ਨੀ ਦਾ ਸਫਲ ਆਯੋਜਨ Leave a Comment / Ropar News / By Dishant Mehta ਪੜ੍ਹਾਈ ਕਦੇ ਵੀ ਵਿਅਰਥ ਨਹੀਂ ਜਾਂਦੀ, ਇਹ ਜੀਵਨ ਦਾ ਸਭ ਤੋਂ ਵੱਡਾ ਹਥਿਆਰ Leave a Comment / Ropar News / By Dishant Mehta Nangal Block-Level Science Exhibition Held Under Rashtriya Avishkar Abhiyan 2025 Leave a Comment / Ropar News / By Dishant Mehta
ਸੈਕੰਡਰੀ ਵਿੰਗ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਜਲਵਾਯੂ ਪਰਿਵਰਤਨ – ਧਰਤੀ ਦਾ ਬਦਲਦਾ ਚਿਹਰਾ Leave a Comment / Poems & Article, Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਵਿੱਚ ਮਾਨਸਾ ਜ਼ਿਲ੍ਹੇ ਨੂੰ ਹਰਾ ਕੇ ਲੁਧਿਆਣਾ ਜ਼ਿਲ੍ਹਾ ਬਣਿਆ ਚੈਂਪੀਅਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਵਿੱਚ ਰੂਪਨਗਰ ਨੂੰ ਗਹਿਗੱਚ ਮੁਕਾਬਲੇ ਵਿੱਚ ਹਰਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਬਣਿਆ ਚੈਂਪੀਅਨ Leave a Comment / Ropar News / By Dishant Mehta
AIF ਵੱਲੋਂ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਅਧਿਆਪਕ ਵਰਕਸ਼ਾਪ ਦੂਸਰੇ ਦਿਨ ਸਫ਼ਲਤਾ ਪੂਰਵਕ ਸੰਪੰਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਪ੍ਰੋਜੈਕਟ ਅਵਾਜ਼ ਮਿਡ-ਪ੍ਰੋਗਰਾਮ ਟ੍ਰੇਨਿੰਗ ਆਯੋਜਿਤ Leave a Comment / Ropar News / By Dishant Mehta
Science on Wheels ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਅੰਤਰਿਕਸ਼ ਵਿਗਿਆਨ ਨਾਲ ਰੂਬਰੂ ਕਰਵਾਇਆ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta
AIF ਵੱਲੋਂ ਲੋਧੀਪੁਰ ਵਿੱਚ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਦੋ ਦਿਨਾਂ ਦੀ ਅਧਿਆਪਕ ਵਰਕਸ਼ਾਪ ਦਾ ਪਹਿਲਾ ਦਿਨ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਪੜ੍ਹਾਈ ਕਦੇ ਵੀ ਵਿਅਰਥ ਨਹੀਂ ਜਾਂਦੀ, ਇਹ ਜੀਵਨ ਦਾ ਸਭ ਤੋਂ ਵੱਡਾ ਹਥਿਆਰ Leave a Comment / Ropar News / By Dishant Mehta
Nangal Block-Level Science Exhibition Held Under Rashtriya Avishkar Abhiyan 2025 Leave a Comment / Ropar News / By Dishant Mehta