ਰੂਪਨਗਰ, 25 ਅਗਸਤ: ਸਿੱਖਿਆ ਵਿਭਾਗ ਦੀਆਂ 68ਵੀਆਂ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸੰਜੀਵ ਗੌਤਮ ਦੀ ਰਹਿਨੁਮਾਈ ਹੇਠ 68 ਵੀਆ ਜ਼ਿਲ੍ਹਾ ਪੱਧਰੀ ਖੋ -ਖੋ ਡੀ, ਏ, ਵੀ ਸਕੂਲ ਰੂਪਨਗਰ, ਹਾਕੀ ਹਾਕਸ ਸਟੇਡੀਅਮ ਵਿਖੇ ਫਾਈਨਲ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ ਹਨ।
ਕਨਵੀਨਰ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਸ਼ਰਮਾ ਅਤੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਸਕੂਲ ਆਫ ਫੈਮੀਨਸ ਫਾਰ ਗਰਲਸ ਨੇ ਹਾਕਸ ਸਟੇਡੀਅਮ ਵਿੱਚ ਜਾ ਕੇ ਬੱਚਿਆਂ ਨਾਲ ਜਾਣ ਪਛਾਣ ਕੀਤੀ ਅਤੇ ਉਹਨਾਂ ਨਾਲ ਯਾਦਗਾਰੀ ਫੋਟੋ ਵੀ ਖਿਚਵਾਈ ਖੋ -ਖੋਂ ਵਿਚ ਪ੍ਰਿੰਸੀਪਲ ਸੰਗੀਤਾ ਰਾਣੀ ਡੀਏਵੀ ਪਬਲਿਕ ਸਕੂਲ ਰੂਪਨਗਰ ਨੇ ਖਿਡਾਰੀਆਂ ਨੂੰ ਇਨਾਮ ਵੰਡੇ।
ਇਹਨਾਂ ਖੇਡਾਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਖੋ-ਖੋ, ਹਾਕੀ ਸਾਰੇ ਵਰਗ ਵੱਖ ਵੱਖ ਸਕੂਲਾਂ ਵਿੱਚ ਚੱਲ ਰਹੇ ਹਨ। ਅੱਜ ਫਾਈਨਲ ਮੁਕਾਬਲੇ ਵਿਚ ਖੋ-ਖੋ ਅੰਡਰ 14 ਲੜਕੇ ਪਹਿਲਾਂ ਸਥਾਨ ਮੋਰਿੰਡਾ ਜੋਨ, ਦੂਜੇ ਸਥਾਨ ਸ੍ਰੀ ਆਨੰਦਪੁਰ ਸਾਹਿਬ ਅਤੇ ਤੀਜਾ ਸਥਾਨ ਸ੍ਰੀ ਚਮਕੌਰ ਸਾਹਿਬ ਨੇ ਲਿਆ।
ਖੋ-ਖੋ ਅੰਡਰ 17 ਸਾਲ ਲੜਕੇ ਪਹਿਲਾ ਸਥਾਨ ਨੂਰਪੁਰ ਬੇਦੀ ਜੋਨ, ਦੂਜਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਜੋਨ ਅਤੇ ਤੀਜਾ ਸਥਾਨ ਭਲਾਣ ਜੋਨ ਨੇ ਲਿਆ।
ਖੋ-ਖੋ 19 ਸਾਲ ਲੜਕੇ ਪਹਿਲਾਂ ਸਥਾਨ ਮੋਰਿੰਡਾ ਜੋਨ, ਦੂਜਾ ਸਥਾਨ ਸ੍ਰੀ ਆਨੰਦਪੁਰ ਸਾਹਿਬ ਅਤੇ ਤੀਜਾ ਸਥਾਨ ਘਨੌਲੀ ਜੋਨ ਨੇ ਲਿਆ।
ਇਸੇ ਤਰ੍ਹਾਂ ਹਾਕੀ ਅੰਡਰ 14 ਸਾਲ ਲੜਕੀਆਂ ਪਹਿਲਾ ਸਥਾਨ ਡੀ ਏ ਵੀ ਰੂਪਨਗਰ, ਦੂਜਾ ਸਥਾਨ ਆਦਰਸ ਸਕੂਲ ਲੋਦੀਪੁਰ ਅਤੇ ਤੀਜਾ ਸਥਾਨ ਸਕੂਲ ਆਪ ਐਮੀਨੈਸ ਫਾਰ ਗਰਲਜ ਸ੍ਰੀ ਚਮਕੌਰ ਸਾਹਿਬ, ਅੰਡਰ 17 ਸਾਲ ਹਾਕੀ ਲੜਕੀਆਂ ਪਹਿਲਾ ਸਥਾਨ, ਡੀ ਏ ਵੀ ਰੂਪਨਗਰ ਦੂਜਾ ਸਥਾਨ ਅਤੇ ਅਕਾਲ ਅਕੈਡਮੀ ਕਮਾਲਪੁਰ, ਹਾਕੀ ਅੰਡਰ 14 ਸਾਲ ਲੜਕੇ ਪਹਿਲਾ ਸਥਾਨ ਡੀ ਏ ਵੀ ਰੂਪਨਗਰ, ਦੂਜਾ ਸਥਾਨ ਐਸ ਜੀ ਐਸ ਸ੍ਰੀ ਅਨੰਦਪੁਰ ਸਾਹਿਬ ਅਤੇ ਤੀਜਾ ਸਥਾਨ ਹੋਲੀ ਫੈਮਲੀ ਰੂਪਨਗਰ, ਅੰਡਰ 17 ਸਾਲ ਲੜਕੇ ਪਹਿਲਾ ਸਥਾਨ ਡੀ ਏ ਵੀ ਰੂਪਨਗਰ, ਦੂਜਾ ਸਥਾਨ ਆਦਰਸ ਸਕੂਲ ਲੋਦੀਪੁਰ ਅਤੇ ਤੀਜਾ ਸਥਾਨ ਐਸ ਜੀ ਐਸ ਸ੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ।
ਇਸ ਮੌਕੇ ਖੋ-ਖੋ ਦੇ ਕਨਵੀਨਰ ਸ੍ਰੀਮਤੀ ਸੰਗੀਤਾ ਰਾਣੀ, ਉਪ ਕਨਵੀਨਰ ਪਰਮਜੀਤ ਸਿੰਘ ਰਤਨਗੜ, ਹਾਕੀ ਕਨਵੀਨਰ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਸ਼ਰਮਾ, ਉਪ ਕਨਵੀਨਰ ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ ਲੌਂਗੀਆ, ਸੁਖਵਿੰਦਰ ਪਾਲ ਸਿੰਘ ਸੁੱਖੀ,ਗੁਰਜੀਤ ਸਿੰਘ ਭੱਟੀ, ਵਰਿੰਦਰ ਸਿੰਘ, ਗਗਨਦੀਪ ਸਿੰਘ, ਗੁਰਤੇਜ ਸਿੰਘ, ਸੰਦੀਪ ਭੱਟ, ਗੁਰਪ੍ਰੀਤ ਸਿੰਘ ਕੋਚ, ਸੰਦੀਪ ਸਿੰਘ ਨਿੱਕਾ, ਸਤਨਾਮ ਸਿੰਘ, ਦਵਿੰਦਰ ਸਿੰਘ ਅਤੇ ਰਵਿੰਦਰਸਿੰਘ ਹਾਜ਼ਰ ਸਨ