ਰੂਪਨਗਰ: ਭਾਰਤੀ ਮਾਨਕ ਬਿਊਰੋ ਪਰਵਾਣੂ ਜ਼ੋਨ ਦੇ ਡਾਇਰੈਕਟਰ ਅਤੇ ਸਟੈਂਡਰਡ ਪ੍ਰਮੋਸ਼ਨ ਅਫ਼ਸਰ ਸ਼੍ਰੀ ਪੰਕਜ ਪਟਿਆਲ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ , ਸ ਸ ਸ ਸ ਭੱਕੂ ਮਾਜਰਾ ਜ਼ਿਲ੍ਹਾ ਰੂਪਨਗਰ ਵਿੱਚ ਬੀ. ਆਈ. ਐਸ ਸਟੈਂਡਰਡ ਕਲੱਬ ਸਥਾਪਿਤ ਕੀਤਾ ਗਿਆ ।

ਇਸ ਸਟੈਂਡਰਡ ਕਲੱਬ ਵੱਲੋਂ ,ਪ੍ਰਿੰਸੀਪਲ / ਸਕੂਲ ਇੰਚਾਰਜ਼ ਦੀ ਅਗਵਾਈ ਹੇਠ 06-05-2024 ਨੂੰ ਸਟੈਂਡਰਡ ਰਾਈਟਿੰਗ ਮੁਕਾਬਲੇ ਅਤੇ ਵਿਦਿਆਰਥੀਆਂ ਦੀ ਓਰੀਐਨਟੇਸ਼ਨ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਨੇ ਬੀ.ਆਈ. ਐਸ. ਵੱਲੋਂ ਆਮ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਵਿਲੱਖਣ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ ਗਈ ।

















