ਯੁੱਧ ਨਸ਼ਿਆਂ ਵਿਰੁੱਧ ਬਲਾਕ ਪੱਧਰੀ ਨਾਟਕ ਮੁਕਾਬਲੇ: 70 ਸਕੂਲਾਂ ਨੇ ਲਿਆ ਉਤਸ਼ਾਹਪੂਰਕ ਭਾਗ

70 schools participated in the block level drama competitions organized in various schools of the district.

70 schools participated in the block level drama competitions organized in various schools of the district. “ਯੁੱਧ ਨਸ਼ਿਆਂ ਵਿਰੁੱਧ" , ਰੋਪੜ ਪੰਜਾਬੀ ਨਿਊਜ਼

ਰੂਪਨਗਰ, 04 ਜੁਲਾਈ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਲੱਖਣ ਪਹਿਲ ਕਰਦਿਆਂ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਨਾਟਕ ਮੁਕਾਬਲੇ ਕਰਵਾਏ ਜਾ ਰਹੇ ਹਨ, ਇਸੇ ਲੜੀ ਤਹਿਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਬਲਾਕ ਪੱਧਰੀ ਨਾਟਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ 70 ਸਕੂਲਾਂ ਨੇ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸ.ਸ.ਸ.ਸ.ਸ ਡੱਲਾ, ਬਲਾਕ ਸਲੋਰਾ ਦੇ ਸ.ਸ.ਸ.ਸ ਝੱਲੀਆਂ ਕਲਾਂ ਵਿਖੇ, ਮੋਰਿੰਡਾ ਬਲਾਕ ਦੇ ਸਕੂਲ ਆਫ ਐਮੀਨੈਂਸ ਮੋਰਿੰਡਾ ਵਿਖੇ, ਨੰਗਲ ਬਲਾਕ ਦੇ ਸੈਂਟ ਸੋਲਡਰ ਡਿਵਾਈਨ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ (ਕੰ) ਸ.ਸ. ਸ ਸ੍ਰੀ ਅਨੰਦਪੁਰ ਸਾਹਿਬ ਵਿਖੇ, ਕੀਰਤਪੁਰ ਸਾਹਿਬ ਦੇ ਸ. ਸ. ਸ.ਸ ਮੱਸੇਵਾਲ ਵਿਖੇ, ਬਲਾਕ ਰੂਪਨਗਰ ਦੇ ਸ(ਕੰ)ਸ.ਸ.ਸ ਰੂਪਨਗਰ ਵਿਖੇ, ਝੱਜ ਬਲਾਕ ਦੇ ਸ.ਸ.ਸ.ਸ ਝੱਜ ਵਿਖੇ, ਮੀਆਂਪੁਰ ਬਲਾਕ ਦੇ ਸ.ਸ.ਸ.ਸ ਮੀਆਂਪੁਰ ਵਿਖੇ ਅਤੇ ਤਖਤਗੜ੍ਹ ਬਲਾਕ ਦੇ ਸ(ਕੰ)ਸ.ਸ.ਸ ਤਖਤਗੜ੍ਹ ਵਿਖੇ ਇਹ ਸਕੂਲ ਪੱਧਰ ਤੇ ਨਾਟਕ ਮੁਕਾਬਲੇ ਕਰਵਾਏ ਗਏ।
70 schools participated in the block level drama competitions organized in various schools of the district. “ਯੁੱਧ ਨਸ਼ਿਆਂ ਵਿਰੁੱਧ"
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਿਆਉਣ ਲਈ ਜ਼ਿਲ੍ਹੇ ਵਿੱਚ ਬਹੁਤ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਜ਼ਿਲ੍ਹੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾ ਸਕੇ।
70 schools participated in the block level drama competitions organized in various schools of the district. “ਯੁੱਧ ਨਸ਼ਿਆਂ ਵਿਰੁੱਧ"
ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਮੁਕਾਬਲਿਆਂ ਤੋਂ ਬਾਅਦ ਹੁਣ 25 ਜੁਲਾਈ 2025 ਤੋਂ ਸਬ-ਡਵੀਜਨ ਪੱਧਰ ਅਤੇ 05 ਅਗਸਤ 2025 ਤੋਂ ਜ਼ਿਲ੍ਹਾ ਪੱਧਰ ਤੇ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹਰੇਕ ਸਿੱਖਿਆ ਬਲਾਕ ਵਿੱਚ ਅਵੱਲ ਆਉਣ ਵਾਲੀਆਂ ਪੰਜ ਟੀਮਾਂ ਨੂੰ ਸਬ-ਡਵੀਜਨ ਪੱਧਰ ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ 05 ਟੀਮਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਨ੍ਹਾਂ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਨ੍ਹਾਂ 04 ਟੀਮਾਂ ਵੱਲੋਂ 15 ਅਗਸਤ 2025 ਨੂੰ ਸਬ ਡਵੀਜ਼ਨ ਸ੍ਰੀ ਚਮਕੌਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਮੋਰਿੰਡਾ, ਨੰਗਲ ਅਤੇ ਟੀਮ ਵੱਲੋਂ ਜ਼ਿਲ੍ਹਾ ਰੂਪਨਗਰ ਪੱਧਰ ਤੇ ਕਰਵਾਏ ਜਾ ਰਹੇ ਸਮਾਗਮ ਵਿਚ ਪੇਸ਼ਕਾਰੀ ਕੀਤੀ ਜਾਵੇਗੀ।

ਰੋਪੜ ਪੰਜਾਬੀ ਨਿਊਜ਼ 

Follow up on facebook 

Leave a Comment

Your email address will not be published. Required fields are marked *

Scroll to Top