
50 Meritorious Students from Rupnagar Depart for Jaipur Exposure Visit
ਰੂਪਨਗਰ, 25 ਜਨਵਰੀ : ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਰੂਪਨਗਰ ਦੇ ਹੋਣਹਾਰ ਵਿਦਿਆਰਥੀਆਂ ਲਈ ਜੈਪੁਰ ਦਾ ਪੰਜ ਦਿਨਾਂ ਐਕਸਪੋਜ਼ਰ ਵਿਜ਼ਿਟ ਸ਼ੁਰੂ ਕੀਤਾ ਗਿਆ।

ਇਹ ਵਿਜ਼ਿਟ ਰਾਸ਼ਟਰੀ ਨਵੀਨਤਾ ਮੁਹਿੰਮ (National Innovation Mission) ਦਾ ਹਿੱਸਾ ਹੈ, ਜਿਸਦਾ ਮੁੱਖ ਉਦੇਸ਼ ਜ਼ਿਲ੍ਹੇ ਦੇ ਸਾਰੇ ਬਲਾਕਾਂ ਤੋਂ ਚੁਣੇ ਗਏ ਗਿਆਰਵੀਂ ਜਮਾਤ ਦੇ 50 ਹੋਣਹਾਰ ਵਿਦਿਆਰਥੀਆਂ ਨੂੰ ਇੱਕ ਵਿਲੱਖਣ ਸਿੱਖਣ ਦਾ ਅਨੁਭਵ ਪ੍ਰਦਾਨ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਪਨ ਕਟਾਰੀਆ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਰੂਪਨਗਰ ਨੇ ਦੱਸਿਆ ਕਿ 15 ਵਿਦਿਆਰਥੀ ਮੈਰਿਟ ਸੂਚੀ ਅਨੁਸਾਰ ਹਵਾਈ ਜਹਾਜ਼ ਰਾਹੀਂ ਜੈਪੁਰ ਲਈ ਰਵਾਨਾ ਹੋਏ ਹਨ, ਜਿਨ੍ਹਾਂ ਦੇ ਨਾਲ ਮੈਡਮ ਰੋਮਨ ਮੈਥ, ਲੈਕਚਰਾਰ, ਸਰਕਾਰੀ ਸੀਨੀਅਰ ਕੰਨਿਆ ਸੈਕੰਡਰੀ ਸਕੂਲ ਢੇਰ।
ਜਦਕਿ 35 ਵਿਦਿਆਰਥੀ ਵੋਲਵੋ ਬੱਸ ਰਾਹੀਂ ਜੈਪੁਰ ਗਏ ਹਨ, ਜਿਨ੍ਹਾਂ ਦੇ ਨਾਲ ਨੀਰਜ ਵਰਮਾ, ਪ੍ਰਿੰਸੀਪਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ, ਅਨਿਲ ਸ਼ਰਮਾ, ਲੈਕਚਰਾਰ ਫਿਜ਼ਿਕਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ
ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ ਇਹ ਐਕਸਪੋਜ਼ਰ ਵਿਜ਼ਿਟ ਵਿਭਾਗ ਅਤੇ ਸਰਕਾਰ ਦੀ ਇੱਕ ਸ਼ਲਾਘਾਯੋਗ ਪਹਿਲਕਦਮੀ ਹੈ, ਜੋ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਦੀ ਪੜਚੋਲ ਕਰਨ, ਮਾਹਿਰਾਂ ਤੋਂ ਸਿੱਖਣ ਅਤੇ ਆਪਣੇ ਹੁਨਰਾਂ ਨੂੰ ਵਿਕਸਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਪਲੇਟਫਾਰਮ ਪ੍ਰਦਾਨ ਕਰੇਗੀ।
ਵਿਪਿਨ ਕਟਾਰੀਆ ਡੀ. ਆਰ. ਸੀ. ਰੂਪਨਗਰ ਨੇ ਕਿਹਾ ਕਿ ਇਸ ਵਿਜ਼ਿਟ ਰਾਹੀਂ ਵਿਦਿਆਰਥੀਆਂ ਦੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਨ, ਉਨ੍ਹਾਂ ਵਿੱਚ ਨਵੀਨਤਾਕਾਰੀ ਸੋਚ ਵਿਕਸਤ ਕਰਨ ਅਤੇ ਭਵਿੱਖ ਦੇ ਨੇਤ੍ਰਿਤਵ ਲਈ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤੀ ਮਿਲੇਗੀ। ਵਿਭਾਗ ਨੂੰ ਉਮੀਦ ਹੈ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਵਿਅਕਤੀਗਤ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
















