Home - Ropar News - ਰੂਪਨਗਰ ਸ਼ਹਿਰ ਦੇ ਨਜ਼ਦੀਕ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਈ ਜਾਵੇਗੀ: ਡਿਪਟੀ ਕਮਿਸ਼ਨਰ ਰੂਪਨਗਰ ਸ਼ਹਿਰ ਦੇ ਨਜ਼ਦੀਕ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਈ ਜਾਵੇਗੀ: ਡਿਪਟੀ ਕਮਿਸ਼ਨਰ Leave a Comment / By Dishant Mehta / April 21, 2025 25 meter and 50 meter shooting range to be built near Rupnagar city: Deputy Commissioner ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦਾ ਸਨਮਾਨ ਕੀਤਾ। ਰੂਪਨਗਰ, 20 ਅਪ੍ਰੈਲ: ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਸ. ਨਰਿੰਦਰ ਸਿੰਘ ਬੰਗਾ ਸਟੇਟ ਐਵਾਰਡੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਦਾ ਸਨਮਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਦੋ ਸਕੂਲਾਂ ਦੀਆਂ 10 ਮੀਟਰ ਸ਼ੂਟਿੰਗ ਰੇਂਜ਼ਾਂ ਦੇ ਵੱਡੇ ਯੋਗਦਾਨ ਕਰਕੇ ਹੀ ਇੱਥੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਬਣੇ ਹਨ ਜਿਸ ਲਈ ਜਲਦ ਹੀ ਰੂਪਨਗਰ ਸ਼ਹਿਰ ਦੇ ਨਜ਼ਦੀਕ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਈ ਜਾਵੇਗੀ ਤਾਂ ਈਵੈਂਟਸ ਦੀ ਤਿਆਰੀ ਲਈ ਖਿਡਾਰੀਆਂ ਨੂੰ ਮੁਹਾਲੀ ਜਾਂ ਦਿੱਲੀ ਵਿਖੇ ਨਾ ਜਾਣਾ ਪਵੇ। ਸ ਨਰਿੰਦਰ ਸਿੰਘ ਬੰਗਾ ਨੇ ਇਸ ਮੌਕੇ ਉੱਤੇ ਰੋਪੜ ਜਿਲ੍ਹੇ ਦੇ ਸ਼ੂਟਿੰਗ ਖੇਡ ਦੇ ਖਿਡਾਰੀਆਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਮਾਣਮੱਤੀਆਂ ਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਮਹਿਜ ਇੱਕ 10 ਸਾਲ ਵਿੱਚ ਜ਼ਿਲ੍ਹਾ ਰੂਪਨਗਰ ਦੇ ਖਿਡਾਰੀਆਂ ਨੇ ਵੱਡੇ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰੋਪੜ ਵਿੱਚ ਸ਼ੂਟਿੰਗ ਦਾ ਸਫ਼ਰ ਅਰਸ਼ਦੀਪ ਬੰਗਾ ਵੱਲੋਂ ਸਾਲ 2015-16 ਅਤੇ 2016-17 ਵਿੱਚ ਲਗਾਤਾਰ ਨੈਸ਼ਨਲ ਸਕੂਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਨਾਲ ਸ਼ੁਰੂ ਹੋਇਆ। ਜਿਸ ਉਪਰੰਤ ਇਸ ਸਫ਼ਰ ਨੂੰ 2019 ਵਿੱਚ ਜੈਸਮੀਨ ਕੌਰ ਅਤੇ ਖੁਸ਼ੀ ਸੈਣੀ ਵੱਲੋਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਸਿਖ਼ਰ ਉੱਤੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਇਸ ਸਾਲ ਅਰਸ਼ਦੀਪ ਕੌਰ ਵਲੋਂ ਵਿਸ਼ਵ ਯੂਨਿਵਰਸਿਟੀ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਸ਼ੂਟਿੰਗ ਖੇਡ ਨੂੰ ਬੁਲੰਦੀਆਂ ਤੱਕ ਪਹੁੰਚਾਣ ਵਿੱਚ ਵੱਡਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਲਗਪਗ 25 ਖਿਡਾਰੀ ਰਾਸ਼ਟਰੀ ਪੱਧਰ ਉੱਤੇ ਮੈਡਲ ਜਿੱਤ ਚੁੱਕੇ ਹਨ। ਅੱਜ ਕੱਲ੍ਹ ਵੀ ਲਗਪਗ 50-60 ਖਿਡਾਰੀ ਆਉਣ ਵਾਲੇ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਪ੍ਰਾਪਤੀਆਂ ਲਈ ਜਿੱਥੇ ਜਿਲ੍ਹੇ ਦੇ ਦੋ ਸਕੂਲਾਂ ਦੀਆਂ 10 ਮੀਟਰ ਸ਼ੂਟਿੰਗ ਰੇਂਜ਼ਾਂ ਦਾ ਵੱਡਾ ਯੋਗਦਾਨ ਹੈ ਓਥੇ ਹੀ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਨ ਨਾਲ ਇਥੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਯਕੀਨਨ ਬਣਗੇ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਲਈ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਲਈ ਮੁਬਾਰਕਾਂ ਦਿੱਤੀਆਂ ਅਤੇ ਐਸੋਸ਼ੀਏਸ਼ਨ ਦੀ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਉਣ ਲਈ ਵਾਅਦਾ ਕਰਦੇ ਹੋਏ ਜਲਦ ਹੀ ਇਸ ਉੱਤੇ ਲੋੜੀਂਦੀ ਕਾਰਵਾਈ ਕਰਨੀ ਯਕੀਨੀ ਬਣਾਉਣ ਲਈ ਉਪਰਾਲੇ ਕਰਨ ਲਈ ਭਰੋਸਾ ਦਿੱਤਾ। ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਸ ਜਗਜੀਵਨ ਸਿੰਘ ਗਿੱਲ, ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਸ ਅਰਸ਼ਦੀਪ ਬੰਗਾ ਅਤੇ ਖਜ਼ਾਨਚੀ ਸ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ। District Ropar News Related Related Posts ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta Raipur Govt. School Shines: Six Students Crack PSTSE, Elevating Rupnagar’s Prestige Leave a Comment / Ropar News / By Dishant Mehta MLA Dr. Charanjit Singh ਨੇ ਕਰੀਬ 29 ਲੱਖ ਰੁਪਏ ਦੀ ਲਾਗਤ ਨਾਲ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta ” ਵਿਸ਼ਵ ਧਰਤੀ ਦਿਵਸ ਦਾ ਮਹੱਤਵ” Leave a Comment / Poems & Article, Ropar News / By Dishant Mehta District Employment and Entrepreneurship Bureau, Rupnagar ਵਿਖੇ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਅੱਜ Leave a Comment / Ropar News / By Dishant Mehta World Earth Day -22 April (ਵਿਸ਼ਵ ਧਰਤੀ ਦਿਵਸ -22 ਅਪ੍ਰੈਲ) Leave a Comment / Poems & Article, Ropar News / By Dishant Mehta Education Minister ਨੇ Gardale ਦੇ ਸਰਕਾਰੀ ਸਕੂਲ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ Leave a Comment / Ropar News / By Dishant Mehta ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ- MLA Chadha Leave a Comment / Ropar News / By Dishant Mehta ਰੂਪਨਗਰ ਦੇ ਪੰਜ ਵਿਦਿਆਰਥੀਆਂ ਨੇ JEE MAINS ਦੇ ਨਤੀਜਿਆਂ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ Leave a Comment / Ropar News / By Dishant Mehta Adarsh School ਲੋਧੀਪੁਰ ਦੇ NCC ਨੇਵਲ ਵਿੰਗ ਦੇ ਟਰੂਪ ਨੂੰ 50 ਐਨ ਸੀ ਸੀ ਕੈਡਿਟਾਂ ਦੀਆਂ ਹੋਰ ਵਾਧੂ ਸੀਟਾਂ ਦੇਣ ਦਾ ਫੈਸਲਾ Leave a Comment / Ropar News / By Dishant Mehta ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਟਾਕ — Bhakkumajra School ‘ਚ ਰੋਸ਼ਨ ਹੋਇਆ ਰਾਹ Leave a Comment / Ropar News / By Dishant Mehta ਵਿਧਾਇਕ ਡਾ. ਚਰਨਜੀਤ ਸਿੰਘ ਨੇ ਦਤਾਰਪੁਰ, ਰਤਨਗੜ੍ਹ, ਬਡਵਾਲੀ ਅਤੇ ਤਾਜਪੁਰਾ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ- ਹਰਜੋਤ ਬੈਂਸ Leave a Comment / Ropar News / By Dishant Mehta ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ 09 ਅਪ੍ਰੈਲ ਨੂੰ Leave a Comment / Ropar News / By Dishant Mehta ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲ ਲੁਠੇੜੀ ਦੀ ਆਧੁਨਿਕ ਪ੍ਰਯੋਗਸ਼ਾਲਾ, ਖੇਡ ਮੈਦਾਨ, ਟਰੈਕ ਅਤੇ ਆਧੁਨਿਕ ਕਲਾਸਰੂਮਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta ਸਿੱਖਿਆ ਕ੍ਰਾਂਤੀ ਦੀ ਮੂੰਹੋਂ ਬੋਲਦੀ ਤਸਵੀਰ Leave a Comment / Poems & Article, Ropar News / By Dishant Mehta
ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta
Raipur Govt. School Shines: Six Students Crack PSTSE, Elevating Rupnagar’s Prestige Leave a Comment / Ropar News / By Dishant Mehta
MLA Dr. Charanjit Singh ਨੇ ਕਰੀਬ 29 ਲੱਖ ਰੁਪਏ ਦੀ ਲਾਗਤ ਨਾਲ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
District Employment and Entrepreneurship Bureau, Rupnagar ਵਿਖੇ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਅੱਜ Leave a Comment / Ropar News / By Dishant Mehta
World Earth Day -22 April (ਵਿਸ਼ਵ ਧਰਤੀ ਦਿਵਸ -22 ਅਪ੍ਰੈਲ) Leave a Comment / Poems & Article, Ropar News / By Dishant Mehta
Education Minister ਨੇ Gardale ਦੇ ਸਰਕਾਰੀ ਸਕੂਲ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ Leave a Comment / Ropar News / By Dishant Mehta
ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ- MLA Chadha Leave a Comment / Ropar News / By Dishant Mehta
ਰੂਪਨਗਰ ਦੇ ਪੰਜ ਵਿਦਿਆਰਥੀਆਂ ਨੇ JEE MAINS ਦੇ ਨਤੀਜਿਆਂ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ Leave a Comment / Ropar News / By Dishant Mehta
Adarsh School ਲੋਧੀਪੁਰ ਦੇ NCC ਨੇਵਲ ਵਿੰਗ ਦੇ ਟਰੂਪ ਨੂੰ 50 ਐਨ ਸੀ ਸੀ ਕੈਡਿਟਾਂ ਦੀਆਂ ਹੋਰ ਵਾਧੂ ਸੀਟਾਂ ਦੇਣ ਦਾ ਫੈਸਲਾ Leave a Comment / Ropar News / By Dishant Mehta
ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਟਾਕ — Bhakkumajra School ‘ਚ ਰੋਸ਼ਨ ਹੋਇਆ ਰਾਹ Leave a Comment / Ropar News / By Dishant Mehta
ਵਿਧਾਇਕ ਡਾ. ਚਰਨਜੀਤ ਸਿੰਘ ਨੇ ਦਤਾਰਪੁਰ, ਰਤਨਗੜ੍ਹ, ਬਡਵਾਲੀ ਅਤੇ ਤਾਜਪੁਰਾ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ- ਹਰਜੋਤ ਬੈਂਸ Leave a Comment / Ropar News / By Dishant Mehta
ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ 09 ਅਪ੍ਰੈਲ ਨੂੰ Leave a Comment / Ropar News / By Dishant Mehta
ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲ ਲੁਠੇੜੀ ਦੀ ਆਧੁਨਿਕ ਪ੍ਰਯੋਗਸ਼ਾਲਾ, ਖੇਡ ਮੈਦਾਨ, ਟਰੈਕ ਅਤੇ ਆਧੁਨਿਕ ਕਲਾਸਰੂਮਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta
ਸਿੱਖਿਆ ਕ੍ਰਾਂਤੀ ਦੀ ਮੂੰਹੋਂ ਬੋਲਦੀ ਤਸਵੀਰ Leave a Comment / Poems & Article, Ropar News / By Dishant Mehta