SOE MORINDA: ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ NIELET, ਰੋਪੜ ਵਿਜਿਟ ਕੀਤਾ

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.),ਰੋਪੜ ਪ੍ਰੇਮ ਕੁਮਾਰ ਮਿੱਤਲ ਜੀ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.),ਰੋਪੜ ਸ਼੍ਰੀ ਸੁਰਿੰਦਰ ਪਾਲ ਸਿੰਘ ਜੀ ਅਤੇ ਪ੍ਰਿੰਸੀਪਲ ਸ਼੍ਰੀ ਮਤੀ ਸੁਰਿੰਦਰ ਪਾਲ ਕੌਰ ਹੀਰਾ ਜੀ ਦੀ ਯੋਗ ਅਗਵਾਈ ਹੇਠ ਮਿਤੀ 26 ਦਸੰਬਰ ਨੂੰ ਸਕੂਲ ਆਫ ਐਮੀਨੈਂਸ ਮੋਰਿੰਡਾ ਦੇ ਗਿਆਰਵੀਂ ਜਮਾਤ ਦੇ SOE  ਵਿਦਿਆਰਥੀਆਂ ਦਾ ਇੱਕ ਰੋਜ਼ਾ ਐਜੂਕੇਸ਼ਨਲ ਟੂਰ ਰੋਪੜ ਵਿਖੇ ਲਿਜਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ NIELET, ਰੋਪੜ ਵਿਜਿਟ ਕੀਤਾ।
ਡਿਪਟੀ ਕਮਿਸ਼ਨਰ ਰੋਪੜ ਮੈਡਮ ਸ਼੍ਰੀ ਮਤੀ ਪ੍ਰੀਤੀ ਯਾਦਵ ਨੇ ਸਕੂਲ ਆਫ ਐਮੀਨੈਂਸ ਮੋਰਿੰਡਾ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸੰਬੋਧਿਤ ਕੀਤਾ ਤੇ ਉਹਨਾਂ ਦੇ ਭਵਿਖ਼ ਦੇ ਉਦੇਸ਼ ਅਤੇ ਉਹਨਾਂ ਵਲੋਂ ਕੀਤੇ ਗਏ ਅਵਲੋਕਨ ਬਾਰੇ ਗਲਬਾਤ ਕੀਤੀ ਗਈ। ਸਕੂਲ ਪ੍ਰਿੰਸੀਪਲ, ਮੋਰਿੰਡਾ ਸ਼੍ਰੀ ਮਤੀ ਸੁਰਿੰਦਰ ਪਾਲ ਕੌਰ ਹੀਰਾ ਜੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਵਿੱਚ ਉਤਸ਼ਾਹ ਭਰਦੇ ਹਨ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦੇ ਯੋਗ ਨਾਗਰਿਕ ਬਣਾਉਣ ਦੇ ਨਾਲ ਨਾਲ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਦਾ ਪਤਾ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਮੌਕੇ ਤੇ ਸਕੂਲ ਦੇ ਲੈਕਚਰਾਰ ਸ਼੍ਰੀ ਮੋਹਿਤ ਸੂਰੀ(ਕਾਮਰਸ), ਸ਼੍ਰੀ ਮਤੀ ਸੰਦੇਸ਼ ਰਾਣੀ(ਮੈਥ),ਸ਼੍ਰੀ ਅਮਾਨਤ ਮਸੀਹ(ਫਿਜ਼ਿਕਸ) ,ਸ਼੍ਰੀ ਸਰਬਜੀਤ ਸਿੰਘ(ਬਾਇਓਲੋਜੀ), ਸ਼੍ਰੀ ਮਤੀ ਵਰਿੰਦਰਜੀਤ ਕੌਰ(ਕੈਮਿਸਟਰੀ) ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨਾਲ ਹਾਜ਼ਰ ਸਨ।

SOE MORINDA SOE MORINDA SOE MORINDA

SOE MORINDA: ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ NIELET, ਰੋਪੜ ਵਿਜਿਟ ਕੀਤਾ

SOE MORINDA

Leave a Comment

Your email address will not be published. Required fields are marked *

Scroll to Top