ਮਾਸਟਰ ਜਗਜੀਤ ਸਿੰਘ ਨੂੰ blood donation ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ

Master Jagjit Singh honored for special contribution in blood donation campaign
Master Jagjit Singh honored for special contribution in blood donation campaign
ਸ੍ਰੀ ਅਨੰਦਪੁਰ ਸਾਹਿਬ,18 ਜੁਲਾਈ: ਸਰਕਾਰੀ ਹਾਈ ਸਕੂਲ, ਰਾਏਪੁਰ (ਜ਼ਿਲਾ ਰੂਪਨਗਰ) ਦੇ ਮਾਸਟਰ ਜਗਜੀਤ ਸਿੰਘ ਨੂੰ ਖੂਨਦਾਨ ਜਿਵੇਂ ਪਵਿੱਤਰ ਕਾਰਜ ਵਿੱਚ ਲੰਬੇ ਸਮੇਂ ਤੋਂ ਨਿਰੰਤਰ ਯੋਗਦਾਨ ਪਾਉਣ ਲਈ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਸਿਵਲ ਹਸਪਤਾਲ, ਸ੍ਰੀ ਅਨੰਦਪੁਰ ਨੰਦਪੁਰ ਸਾਹਿਬ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਕਨਵਰਪ੍ਰੀਤ ਸਿੰਘ ਲੌਂਗੀਆ ਦੇ ਹੱਥੋਂ ਭੇਟ ਕੀਤਾ ਗਿਆ।
ਮਾਸਟਰ ਜਗਜੀਤ ਸਿੰਘ ਨੇ ਸਮਾਜਿਕ ਜ਼ਿੰਮੇਵਾਰੀ ਅਤੇ ਨੈਤਿਕਤਾ ਨੂੰ ਸਮਝਦੇ ਹੋਏ ਖੂਨਦਾਨ ਮਹਾਨਦਾਨ ਮੁਹਿੰਮ ਵਿਚ ਭਾਗ ਲੈਂਦੇ ਹੋਏ ਪਿਛਲੇ ਕਈ ਸਾਲਾਂ ਤੋਂ ਪਿੰਡ ਪੱਧਰ ’ਤੇ 15 ਤੋਂ ਵੱਧ ਖੂਨਦਾਨ ਕੈਂਪ ਲਗਾਏ ਹਨ, ਜਿਨ੍ਹਾਂ ਰਾਹੀਂ 1000 ਤੋਂ ਵੱਧ ਲੋਕਾਂ ਨੇ ਖੂਨ ਦਾਨ ਕੀਤਾ ਹੈ।
ਇਨ੍ਹਾਂ ਕੈਂਪਾਂ ਵਿੱਚ ਵਿਸ਼ੇਸ਼ ਤੌਰ ‘ਤੇ ਰਿਫਰੈਸ਼ਮੈਂਟ ਅਤੇ ਆਵਸ਼ਕ ਸਹੂਲਤਾਂ ਦੀ ਵਿਆਸਥਾ ਉਨ੍ਹਾਂ ਵੱਲੋਂ ਆਪਣੀ ਨਿੱਜੀ ਪੱਧਰ ‘ਤੇ ਕੀਤੀ ਜਾਂਦੀ ਹੈ।
ਸਨਮਾਨ ਸਮੇਂ ਉਥੇ ਬਲੱਡ ਬੈਂਕ ਟੀਮ ਤੋਂ ਸੀਨੀਅਰ ਲੈਬ ਅਟੈਂਡਟ ਰਾਣਾ ਬਖਤਾਵਰ ਸਿੰਘ, ਲੈਬ ਟੈਕਨੀਸ਼ੀਅਨ ਅਰਾਧਨਾ ਅਤੇ ਹੋਰ ਸਟਾਫ ਵੀ ਮੌਜੂਦ ਸੀ।
ਉਹਨਾਂ ਦੀ ਗਤਿਵਿਧੀ ਸਿਰਫ ਸਕੂਲ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਤੇ ਵੈਲਫੇਅਰ ਖੇਤਰ ਵਿੱਚ ਵੀ ਉਹ ਆਪਣੀ ਮਾਣਯੋਗ ਭੂਮਿਕਾ ਨਿਭਾ ਰਹੇ ਹਨ। ਕਾਲਜ ਸਮੇਂ ਤੋਂ ਹੀ ਖੂਨਦਾਨ ਨਾਲ ਜੁੜੇ ਮਾਸਟਰ ਜਗਜੀਤ ਸਿੰਘ ਜ਼ਿਲ੍ਹਾ ਰੂਪਨਗਰ ਦੀ ਬਲੱਡ ਤਾਲਮੇਲ ਕਮੇਟੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ।
ਉਨ੍ਹਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਵੀ ਵਿਅਕਤੀ ਨੂੰ ਖੂਨ ਦੀ ਲੋੜ ਹੋਵੇ, ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਉਹ ਅਤੇ ਉਹਨਾਂ ਦੀ ਟੀਮ ਯਤਨ ਕਰੇਗੀ ਕਿ ਮਰੀਜ਼ ਨੂੰ ਜਲਦੀ ਤੋਂ ਜਲਦੀ ਖੂਨ ਉਪਲੱਬਧ ਕਰਵਾਇਆ ਜਾ ਸਕੇ।
ਅਜੋਕੇ ਨੌਜਵਾਨਾਂ ਲਈ ਮਾਸਟਰ ਜਗਜੀਤ ਸਿੰਘ ਵਰਗੇ ਸਮਰਪਿਤ ਵਿਅਕਤੀ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਦੇ ਜਜ਼ਬੇ ਅਤੇ ਸਮਰਪਣ ਲਈ ਪੂਰਾ ਸਮਾਜ ਉਨ੍ਹਾਂ ਦਾ ਸਤਿਕਾਰ ਕਰਦਾ ਹੈ।

👉 Subscribe now for more updates!

Leave a Comment

Your email address will not be published. Required fields are marked *

Scroll to Top